Sunday 21 August 2011

ਨਵੇਂ ਟਰੱਕ ਡਰਾਈਵਰ ਵੀਰਾਂ ਲਈ ਕੁਝ ਜ਼ਰੂਰੀ ਸਲਾਹ


ਟਰੱਕ ਅਪ੍ਰੇਟਰ ਬਣਨ ਤੋਂ ਪਹਿਲਾਂ ਕਿਸੇ ਚੰਗੇ ਤਜ਼ਰਬੇ ਵਾਲੇ ਡਰਾਈਵਰ ਤੋਂ ਟਰੱਕ ਬਾਰੇ ਜਾਣਕਾਰੀ ਲੈਣੀ ਜ਼ਰੂਰੀ ਹੈ ਜੋ ਵੀ ਡਰਾਈਵਰ ਟਰੱਕ ਬਾਰੇ ਜਾਣਕਾਰੀ ਦਿੰਦਾ ਹੈ ਉਸ ਨੂੰ ਚੰਗੀ ਤਰ੍ਹਾਂ ਰਟ ਲੈਣਾ ਚਾਹੀਦਾ ਹੈ ਜਿਵੇਂ ਕਿ: 
ਟਰੱਕ ਰੋਡ ਤੇ ਚਾੜ੍ਹਨ ਤੋਂ ਪਹਿਲਾਂ ਟਰੱਕ ਦੀ ਇੰਸਪੈਕਸ਼ਨ ਕਰ ਲੈਣੀ ਜ਼ਰੂਰੀ ਹੈ ਬੇਸ਼ੱਕ ਕਿਉਂ ਨਾ ਟਰੱਕ ਭਾਵੇਂ ਠੀਕ ਠਾਕ ਹੀ ਖੜ੍ਹਾ ਕੀਤਾ ਹੋਵੇ। ਚੰਗਾ ਡਰਾਈਵਰ ਬਣਨ ਲਈ ਕੁਝ ਸਮਾਂ ਤਾਂ ਲੱਗਦਾ ਹੀ ਹੈ, ਇਹ ਨਹੀਂ ਸੋਚਣਾ ਚਾਹੀਦਾ ਕਿ ਮੈਂ ਅੱਜ ਹੀ ਲਾਇਸੰਸ ਲੈ ਲਿਆ ਹੈ ਤੇ ਡਰਾਈਵਰ ਬਣ ਗਿਆ ਚੰਗਾ। ਡਰਾਈਵਰ ਤੇ ਚੰਗਾ ਮਕੈਨਿਕ ਬਣਨ ਲਈ ਕਾਫੀ ਟਾਈਮ ਖਰਚ ਕਰਨਾ ਪੈਂਦਾ ਹੈ।



ਜਿਵੇਂ ਕਿ ਸਿਆਣੇ ਕਹਿੰਦੇ ਹਨ ਸਹਿਜ ਪਕੇ ਸੋ ਮੀਠਾ ਹੋਏ, ਬਾਕੀ ਜਦੋਂ ਕੋਈ ਡਰਾਈਵਰ ਨਵਾਂ ਜਾ ਪੁਰਾਣਾ ਟਰੱਕ ਲੈਂਦਾ ਹੈ ਤਾਂ ਕੰਮ ਸਟਾਰਟ ਕਰਨ ਤੋਂ ਪਹਿਲਾਂ ਆਪਣੇ ਟਰੱਕ ਵਿਚ ਕੁਝ ਟੂਲ ਲੈ ਕੇ ਰੱਖ ਲੈਣੇ ਚਾਹੀਦੇ ਹਨ ਤੇ ਜਾਂ ਫਿਰ ਕੇਬਲ ਤੇ ਕੁਝ ਏਅਰ ਹੌਜਸ ਤੇ ਕੁਝ ਹੋਰ ਸਮਾਨ ਆਇਲ ਤੇ ਕੂਲੈਂਟ ਵੀ ਐਕਸਟਰਾ ਰੱਖ ਲੈਣਾ ਚਾਹੀਦਾ। ਟਰੱਕ ਵਿਚ ਫਿਲਟਰ ਖੋਲ੍ਹਣ ਵਾਲਾ ਕਲੈਂਪ ਰੈਂਚ ਤੇ ਕੁਝ ਨਟ ਬੋਲਟ ਤੇ ਹੌਜ ਕਲੈਂਪ ਵੀ ਰੱਖਣੇ ਚਾਹੀਦੇ ਹਨ, ਡਰਾਈਵਰ ਨੂੰ ਹਰ ਰੋਜ਼ ਆਪਣੇ ਟਰੱਕ ਦੀ ਹੁੱਡ ਚੁੱਕ ਕੇ ਇੰਜਣ ਦੀ ਇੰਸਪੈਕਸ਼ਨ (ਜਾਂਚ) ਕਰ ਲੈਣੀ ਚਾਹੀਦੀ ਹੈ ਦੇਖ ਲੈਣਾ ਚਾਹੀਦਾ ਹੈ ਕਿ ਕੋਈ ਪਾਈਪ ਜਾਂ ਕੋਈ ਵਾਇਰ ਕਿਸੇ ਦੇ ਨਾਲ ਟੱਚ ਤਾਂ ਨਹੀਂ ਕਰਦੀ ਤੁਹਾਡੀਆਂ ਬੈਲਟਾਂ ਠੀਕ ਹਨ ਇਕ ਹੋਰ ਗੱਲ ਦੱਸਣੀ ਜ਼ਰੂਰੀ ਬਣਦੀ ਹੈ ਕਿ ਟਰੱਕ ਦਾ ਅਲੈਕਟ੍ਰੌਨਿਕ ਫਿਊਜ਼ ਬਾਕਸ ਜ਼ਰੂਰ ਦੇਖ ਲੈਣਾ ਚਾਹੀਦਾ ਹੈ ਰਸਤੇ ਵਿਚ ਅਲੈਕਟ੍ਰੌਨਿਕ ਲੋਡ ਪੈਣ ਤੇ ਕਿਸੇ ਵੀ ਪਾਰਟ ਦਾ ਫਿਊਜ਼ ਉਡ ਸਕਦਾ ਹੈ ਤੇ ਤੁਹਾਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

No comments:

Post a Comment