Sunday 21 August 2011

ਆਟੋਮੈਟਿਕ ਟਰਾਂਸਮਿਸ਼ਨ ਸਬੰਧੀ ਪੰਜਾਬੀ ਟਰੱਕਰਜ਼ ਵਿਚ ਅਗਿਆਨਤਾ


ਜਦੋਂ ਕਿਸੇ ਵੈਕਸੀਨ (ਦਵਾਈ) ਦੀ ਕਾਢ ਹੁੰਦੀ ਹੈ ਤਾਂ ਉਸਦੇ ਆਉਂਦੇ ਬਹੁਤੇ ਤਾਂ ਉਸਦੇ ਡਰ ਕਾਰਨ ਹੀ ਉਸ ਬਿਮਾਰੀ ਦਾ ਸ਼ਿਕਾਰ ਹੋ ਜਾਂਦੇ ਹਨ ਜਿਸ ਦੀ ਉਹ ਦੁਆ ਹੁੰਦੀ ਹੈ। ਘੁਮਾ ਕੇ ਗੱਲ ਕਰਨੀ ਮੇਰੀ ਆਦਤ ਬਣ ਗਈ ਹੈ। ਪਰੰਤੂ ਅਮਰੀਕਾ ਜਿਹੇ ਵਿਕਸਤ ਦੇਸ਼ ਵਿਚ ਸਾਡੇ ਪੰਜਾਬੀ 5 ਜਾਂ 10 ਸਾਲ ਪਿੱਛੇ ਜ਼ਿੰਦਗੀ ਬਤੀਤ ਕਰ ਰਹੇ ਹਨ ਜਾਂ ਉਸ ਸਾਲ ਵਿਚ ਹੀ ਹਨ ਜਿਸ ਸਾਲ ਉਹ ਡਾਲਰਾਂ ਦੀ ਗੁਣਾਂ ਰੁਪਿਆਂ ਵਿਚ ਕਰਦੇ ਇਥੇ ਆਏ ਸਨ। ਮੇਰੇ ਵੀਰੋ ਆਪਣੇ ਆਪ ਨੂੰ ਅਤੇ 21ਵੀਂ ਸਦੀ ਨੂੰ ਪਹਿਚਾਣੋ ਹੁਣ ਤੁਸੀਂ ਹਜ਼ਾਰ-2 ਕਰਕੇ ਲੱਖ ਨਹੀਂ ਜੋੜ ਸਕਦੇ ਬਲਕਿ ਆਪਣੀ ਉੱਚੀ ਸੋਚ ਅਤੇ ਵਪਾਰਕ ਬੁੱਧੀ ਨਾਲ ਹਜ਼ਾਰਾਂ-2 ਕਰਕੇ ਲੱਖਾਂ ਲੱਖਾਂ ਕਮਾ ਸਕਦੇ ਹੋ।

 
ਹੁਣ ਗੱਲ ਆਟੋ ਟਰਾਂਸਮਿਸ਼ਨ ਦੀ ਕਰੀਏ ਇਹ ਇਥੇ ਸਾਰੀਆਂ ਕਾਰਾਂ ਵਿਚ ਹੈ। ਫਿਰ ਟਰੱਕਾਂ ਵਿਚ ਕਿਉਂ ਨਾ ਹੋਵੇ।ਬਾਈ ਜੀ ਜਦੋਂ ਕੋਈ ਨਵੀਂ ਚੀਜ਼ ਨਿਕਲਦੀ ਹੈ ਤਾਂ ਜੇਕਰ ਉਸ ਵਿਚ ਕੋਈ ਨੁਕਸ ਨਿਕਲਦਾ ਹੈ ਤਾਂ ਕੰਪਨੀ ਉਸ ਨੂੰ ਰੀਕਾਲ ਕਰਦੀ ਹੈ ਤਾਂ ਜੋ ਨੁਕਸ ਕੰਪਨੀ ਵਲੋਂ ਠੀਕ ਕੀਤਾ ਜਾ ਸਕੇ।
ਆਟੋਮੈਟਿਕ ਟਰਾਂਸਮਿਸ਼ਨ ਸਨ 2000 ਵਿਚ ਆਇਆ। ਇਕ ਦਹਾਕੇ ਬਾਅਦ ਇਸ ਨੇ ਆਪਣਾ ਦਬਦਬਾ ਵੱਡੀਆਂ ਕੰਪਨੀਆਂ ਉਤੇ ਵਧੀਆ ਗਰੰਟੀਆਂ, ਸੇਵਾਵਾਂ ਅਤੇ ਵਿਸ਼ਵਾਸ ਦੇ ਦਮ ਤੇ ਜਮਾਂ ਲਿਆ ਹੈ।
ਮੈਨੂਅਲ 10 ਸਪੀਡ  ਦੀ ਗਰੰਟੀ 5 ਸਾਲ ਜਾਂ 5 ਲੱਖ ਮੀਲ ਹੈ। 
13 ਸਪੀਡ ਮੈਨੂਅਲ ਦੀ ਗਰੰਟੀ 3 ਲੱਖ ਮੀਲ ਜਾਂ 5 ਸਾਲ ਹੈ।
ਜੇਕਰ ਆਟੋ ਟਰਾਂਸਮਿਸ਼ਨ ਹੈ ਤਾਂ ਸਾਢੇ ਸੱਤ ਲੱਖ ਮੀਲ ਅਤੇ 5 ਸਾਲ ਹੈ।
ਹੁਣ ਇਸ ਦੇ ਕੀ ਲਾਭ ਹਨ: ਪਹਿਲਾ 3% ਤੋਂ 5% ਫਿਊਲ ਮਾਈਲੇਜ ਵਿਚ ਫਾਇਦਾ ਹੁੰਦਾ ਹੈ।
ਦੂਜਾ 26% ਐਕਸੀਡੈਂਟ ਘੱਟ ਹੁੰਦੇ ਹਨ ਕਿਉਂਕਿ ਜਦੋਂ ਟਰੱਕ ਜੈਕਨਾਈਫ ਹੋ ਜਾਂਦਾ ਹੈ ਤਾਂ ਦੋਨੇ ਹੱਥ ਸਟੇਅਰਿੰਗ ਉਤੇ ਹੁੰਦੇ ਹਨ। 
ਵਰਕਰਸ ਇੰਸ਼ੋਰੈਂਸ ਵੀ ਘੱਟ ਹੁੰਦੀ ਹੈ ਕਿਉਂਕਿ ਗੋਡੇ ਉਤੇ ਤਾਂ ਪਰੈਸ਼ਰ ਪੈਂਦਾ ਹੀ ਨਹੀਂ। 
ਕਲੱਚ ਪਲੇਟ ਵੀ ਬਚੀ ਰਹਿੰਦੀ ਹੈ।
ਵੱਡੀਆਂ ਕੰਪਨੀਆਂ ਜਿਵੇਂ ਸਨਾਇਡਰ ਅਤੇ ਸਵਿਫਟ ਨੇ 100% ਟਰੱਕ ਹੀ ਆਟੋ ਕਰ ਲਏ ਹਨ। ਆਉਣ ਵਾਲੇ ਸਮੇਂ ਵਿਚ ਤੁਹਾਨੂੰ ਸਾਰੇ ਡੀਲਰਜ਼ ਕੋਲ ਬਹੁਤੇ ਆਟੋ ਟਰੱਕ ਹੀ ਦੇਖਣ ਨੂੰ ਮਿਲਣਗੇ।
ਇਸ ਕਰਕੇ ਮੇਰੇ ਵੀਰੋ ਸਮੇਂ ਦੀ ਰਫਤਾਰ ਨੂੰ ਪਹਿਚਾਣੋ ਅਤੇ ਆਪਣੀ ਜ਼ਿੰਦਗੀ 2012 ਦੀ ਬਜਾਏ 2015 ਵਿਚ ਜਿਊਣ ਦੀ ਸੋਚੋ। ਜਿਹੜੇ ਮੇਰੇ ਟਰੱਕਰਜ਼ ਵੀਰ ਮੇਰੀ ਸੋਚ ਨਾਲ ਸਹਿਮਤ ਨਾ ਹੋਣ ਮੈਂ ਉਹਨਾਂ ਦੇ ਸਮੇਂ ਦੀ ਬਰਬਾਦੀ ਜੋ ਲਿਖਣ ਪੜ੍ਹਨ ਵੇਲੇ ਹੋਈ ਮਾਫੀ ਚਾਹੁੰਦਾ ਹਾਂ।ਪਰ ਜਿਹੜੇ ਵੀਰਾਂ ਦਾ ਸਵਾਲ ਇਹ ਹੈ ਕਿ ਟਰੱਕ ਪਹਾੜੀ ਤੋਂ ਉਤਰਨ ਵੇਲੇ ਜੈਕ ਬਰੇਕ ਕਿਵੇਂ ਲਗਾਏਗਾ ਉਹ ਕਿਸੇ ਵੀ ਡੀਲਰ ਕੋਲ ਜਾ ਕੇ ਆਟੋ ਟਰਾਂਸਮਿਸ਼ਨ ਟਰੱਕ ਚਲਾ ਕੇ ਦੇਖਣ ਉਹਨਾਂ ਨੂੰ ਖੁਦ ਪਤਾ ਲੱਗ ਜਾਏਗਾ।

No comments:

Post a Comment