Sunday 21 August 2011

ਆਓ ਹਾਦਸਾ ਪੀੜਤਾਂ ਦੀ ਇਕੱਠੇ ਹੋ ਕੇ ਭਾਈਚਾਰਕ ਇੰਸ਼ੋਰੈਂਸ ਕਰੀਏ


ਹਾਦਸਾ, ਦੁਰਘਟਨਾ ਅਤੇ ਐਕਸੀਡੈਂਟ ਸ਼ਬਦ ਸੁਣਨ ਸਾਰ ਹੀ ਹਰ ਇਨਸਾਨ ਤ੍ਰਬਕ ਜਾਂਦਾ ਹੈ। ਜਦੋਂ ਕਿਤੇ ਦੁਰਘਟਨਾ ਹੁੰਦੀ ਹੈ ਹਰ ਬੰਦਾ ਇਹੀ ਪੁੱਛਦਾ ਹੈ ਕਿ ਬੰਦੇ ਠੀਕ ਹਨ। ਜੇਕਰ ਨਹੀਂ ਤਾਂ ਹਰ ਕੋਈ ਉਸਦੀਆਂ ਚੰਗਿਆਈਆਂ ਅਤੇ ਪਰਿਵਾਰ ਦੇ ਮੈਂਬਰਾਂ ਨਾਲ ਮੋਢਾ ਲਾ ਕੇ ਉਸ ਦਾ ਦੁੱਖ ਵੰਡਾਉਣ ਦੀ ਕੋਸ਼ਿਸ਼ ਕਰਦਾ ਹੈ। ਹੁਣ ਸਵਾਲ ਇਹ ਉੱਠਦਾ ਕਿ ਅਸੀਂ ਉਸ ਬੀਤ ਚੁੱਕੇ ਅਤੀਤ ਨੂੰ ਗੱਲੀਂ ਬਾਤੀਂ ਹੀ ਮੋਢਾ ਲਾਉਂਦੇ ਹਾਂ ਕਿ ਗੰਭੀਰਤਾ ਨਾਲ ਪੀੜਤ ਪਰਿਵਾਰ ਦੀ ਮਦਦ ਵੀ ਚਾਹੁੰਦੇ ਹਾਂ। ਉਹ ਮਾਂ ਜਿਸ ਦਾ ਪੁੱਤ ਚਲਾ ਗਿਆ, ਉਹ ਪਤਨੀ ਜਿਸਦੇ ਸਿਰ ਦਾ ਸਾਂਈ ਚਲਾ ਗਿਆ, ਉਹ ਬੱਚਾ ਜਿਸ ਦਾ ਪਿਓ ਚਲਾ ਗਿਆ ਤੇ ਉਹ ਪਿਓ ਜਿਸਦਾ ਬੁਢਾਪੇ ਵਿਚ ਲੱਕ ਟੁੱਟ ਗਿਆ, ਸਾਰੇ ਦਾ ਸਾਰਾ ਪਰਿਵਾਰ ਹੀ ਕਿਸੇ ਨਾ ਕਿਸੇ ਰੂਪ ਵਿਚ ਅਪਾਹਿਜ ਹੋ ਜਾਂਦਾ ਹੈ।
ਸਾਡੇ ਪੰਜਾਬੀ ਟਰੱਕ ਭਰਾਵਾਂ ਦੀ ਗਿਣਤੀ ਇਕੱਲੇ ਕੈਲੀਫੋਰਨੀਆਂ ਵਿਚ ਹਜ਼ਾਰਾਂ ਵਿਚ ਹੈ। ਅਸੀਂ 5 ਜਾਂ 10 ਡਾਲਰ ਆਮ ਤੌਰ ਤੇ ਐਵੇਂ ਹੀ ਖਰਚ ਕਰ ਦਿੰਦੇ ਹਾਂ।ਜਾਂ ਮਨੋਰੰਜਨ ਲਈ ਲੱਖਾਂ ਡਾਲਰ ਕਲਾਕਾਰਾਂ ਦੇ ਸ਼ੋਆਂ ਦੇ ਰੂਪ ਵਿਚ ਖਰਚ ਕਰ ਦਿੰਦੇ ਹਾਂ। ਸਿਆਣੇ ਕਹਿੰਦੇ ਨੇ ਕਿ ਦਾਨ ਨਹੀਂ ਕੀਤਾ ਜਾਂਦ ਡੰਨ ਭਰ ਦਿੱਤਾ ਜਾਂਦਾ ਹੈ। ਆਉ ਇਸ ਪਿਰਤ ਨੂੰ ਤੋੜੀਏ ਤੇ ਦਾਨ ਕਰਨ ਦੀ ਨਵੀਂ ਪਿਰਤ ਪਾਈਏ। ਜੇਕਰ ਅਸੀਂ ਸਾਰੇ ਇਕੱਠੇ ਹੋ ਕੇ 10-10 ਡਾਲਰ ਵੀ ਦੁਰਘਟਨਾ ਦੇ ਪੀੜ੍ਹਤ ਦੁਖੀ ਪਰਿਵਾਰ ਨੂੰ ਸਹਾਇਤਾ ਵਜੋਂ ਦੇ ਦਈਏ ਤਾਂ ਇਹ ਦੁਖ ਵਿਚ ਸ਼ਰੀਕ ਹੋਣ ਦਾ ਸਭ ਤੋਂ ਉਤਮ ਸਾਧਨ ਸਾਬਤ ਹੋਏਗਾ। 10,000 ਟਰੱਕਰ ਦਾ 100,000 ਲੱਖ ਡਾਲਰ ਬਣਦਾ ਹੈ। ਜਿਸ ਨਾਲ ਅਸੀਂ ਦੁਖੀ ਪਰਿਵਾਰ ਦੀ ਆਰਥਿਕ ਸਹਾਇਤਾ ਕਰਕੇ ਇਸ ਦੁਨੀਆਂ ਦੁਨੀਆਂ ਤੋਂ ਚਲੇ ਗਏ ਡਰਾਈਵਰ ਦੇ  ਬੱਚਿਆਂ ਦਾ ਭਵਿੱਖ ਸੁਰੱਖਿਅਤ ਕਰ ਸਕਦੇ ਹਾਂ ਇਸ ਪੈਸੇ ਨਾਲ ਉਸਦਾ ਪਿਛੇ ਬਾਕੀ ਪਰਿਵਾਰ  ਘਰ ਦੀ ਪੇਮੈਂਟ ਅਤੇ ਹੋਰ ਆਰਥਿਕ ਮੁਸ਼ਕਿਲਾਂ ਤੋਂ ਛੁਟਕਾਰਾ ਪਾ ਲਵੇਗਾ ਤੇ ਉਹਨਾਂ ਦਾ ਆਪਣੇ ਭਾਈਚਾਰੇ ਸਤਿਕਾਰ ਤੇ ਪਿਆਰ ਵਧੇਗਾ। ਯਾਦ ਰੱਖੋ ਕਿ ਜਿਸਦੀ ਅਸੀਂ ਸਹਾਇਤਾ ਕਰਾਂਗੇ ਉਹ ਸਾਡੇ ਵਿਚੋਂ ਹੀ ਇਕ ਸੀ ਤੇ ਕੱਲ੍ਹ ਨੂੰ ਇਹ ਸਾਡੇ ਕਿਸੇ ਦੇ ਸਿਰ ਤੇ ਵੀ ਖੜਾ ਹੋ ਸਕਦਾ ਹੈ।
ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਅਸੀਂ ਇਸ 10-10 ਡਾਲਰ ਨੂੰ ਉਸ ਪਰਿਵਾਰ ਤੱਕ ਕਿਵੇਂ ਪਹੁੰਚਾਈਏ। ਅਸੀਂ ਪੰਜਾਬੀ ਟਰੱਕ ਪੇਪਰ ਰਾਹੀਂ ਪਰਿਵਾਰ ਦੇ ਮੁੱਖ ਮੈਂਬਰ ਦਾ ਅਕਾਊਂਟ ਨੰਬਰ ਜਾਂ ਦੁਨੀਆਂ ਤੋਂ ਰੁਖਸਤ ਹੋ ਚੁੱਕੇ ਸਾਥੀ ਦਾ ਬੈਂਕ ਅਕਾਊਂਟ ਅਤੇ ਪਰਿਵਾਰ ਦਾ ਫੋਨ ਨੰਬਰ ਛਾਪਾਂਗੇ ਤਾਂ ਜੋ ਵੀ ਦਾਨੀ ਸੱਜਣ ਉਹਨਾਂ ਦੇ ਅਕਾਊਂਟ ਵਿਚ 10 ਡਾਲਰ ਜਾਂ ਆਪਣੀ ਸ਼ਰਧਾ ਅਨੁਸਾਰ ਜਮ੍ਹਾ ਕਰਾ ਸਕਣ।
ਇਹ ਸਿਰਫ ਇਕ ਸੁਝਾਅ ਹੈ ਜੇਕਰ ਕੋਈ ਟਰੱਕਰ ਵੀਰ ਜਾਂ ਪਾਠਕ ਇਸ ਹਿੱਤ ਸਬੰਧੀ ਸੁਝਾਅ ਦੇਣਾ ਚਾਹੁੰਦਾ ਹੈ ਤਾਂ ਧਰਮਿੰਦਰ ਸਿੰਘ ਨਾਲ ਸੰਪਰਕ ਕਰ ਸਕਦਾ ਹੈ।
ਇਹ ਸਾਡੀ ਸਾਂਝੀ ਸਮਾਜਿਕ ਲਾਈਫ ਇੰਸ਼ੋਰੈਂਸ ਪਾਲਿਸੀ ਹੈ। ਜੇਕਰ ਹੋ ਸਕੇ ਤਾਂ ਹਰੇਕ ਟਰੱਕਰ ਵੀਰ ਆਪਣੀ ਅਚਚਦਿੲਨਟ ੀਨਸੁਰੳਨਚੲ ਜਰੂਰ ਲਓ ਜਿਸਨੂੰ ਤੁਸੀਂ ਕਿਸੇ ਵੀ ਬੈਂਕ ਵਿਚੋਂ 15 ਜਾਂ 20 $ ਮਹੀਨੇ ਦੇ ਉਧਾਰ ਤੇ ਵੀ ਲੈ ਸਕਦੇ ਹੋ।

1 comment:

  1. I AM WITH YOU ON THIS ISSUE BAI JI. MAY GOD NEVER BRING SUCH A MOMENT ON SOME FAMILY BUT IF IT HAPPENS THEN IT BECOMES OUR COMMUNITY'S RESPONSIBILTY TO TAKE CARE FOR THEM. AND YOUR IDEA IS GREAT. I PROMISE TO DO MY FAIR SHARE IN SUCH SITUATION.
    THANKS
    BARINDER SINGH CHAHAL
    123DEAL@GMAIL.COM

    ReplyDelete