Sunday 21 August 2011

ਟਰਕਿੰਗ ਬਨਾਮ ਡਰੱਗ


ਇੱਕ ਪਾਸੇ ਤਾਂ ਅਸੀਂ ਕਹਿੰਦੇ ਹਾਂ ਕਿ ਅਮਰੀਕਾ ਟਰੱਕਿੰਗ ਤੋਂ ਬਿਨ੍ਹਾਂ ਰੁਕ ਜਾਵੇਗਾ ਦੂਜੇ ਪਾਸੇ ਕੀ ਡਰੱਗ ਦਾ ਧੰਦਾ ਵੀ ਇਸ ਤੋਂ ਬਿਨ੍ਹਾਂ ਖੜ੍ਹ ਜਾਵੇਗਾ? ਬਹੁਤ ਵੱਡਾ ਸਵਾਲ ਹੈ। ਇਸ ਦਾ ਉੱਤਰ ਸਾਡੇ ਕੋਲ ਉੱਡਦੀਆਂ ਖਬਰਾਂ ਅਨੁਸਾਰ ਬਹੁਤ ਸਾਰੀਆਂ ਕੰਪਨੀਆਂ ਦਾ ਨਾਂ ਡਰੱਗ ਸਾਮਰਾਜ ਵਿੱਚ ਜੁੜਿਆ ਹੈ। ਪਰ ਬਹੁਤੇ ਬਚ ਨਿਕਲੇ, ਬਚਣ ਦੇ ਸ਼ਾਤਿਰ ਢੰਗ ਇਹਨਾਂ ਕਾਲੇ ਗੋਰਖ ਧੰਦੇ ਨਾਲ ਸਬੰਧ ਰੱਖਣ ਵਾਲਿਆਂ ਕੋਲ ਬਹੁਤ ਹੁੰਦੇ ਹਨ।ਪਿਆਰੇ ਵੀਰੋ ਅਤੇ ਪਾਠਕੋ ਮੈਂ ਆਪਣੇ ਕੁਝ ਸੁਝਾਅ ਆਪ ਜੀ ਨਾਲ ਸਾਝੇਂ ਕਰਨਾ ਚਾਹੁੰਦਾ ਹਾਂ।
1 ਕਈ ਲੋਕਾਂ ਕੋਲ ਜਿਉਂ-2 ਪੈਸਾ ਆਉਂਦਾ ਹੈ। ਇਨਸਾਨ ਅੰਦਰਲਾ ਮਨ ਬਾਕੀ ਇਨਸਾਨਾਂ ਨੂੰ ਕੀੜੇ ਮਕੌੜੇ ਸਮਝਣ ਲਗ ਜਾਂਦਾ ਹੈ ਅਤੇ ਕਈ ਵਾਰੀ ਉਹ ਆਪਣੇ ਸੌੜੇ ਮਕਸਦ ਦੀ ਪੂਰਤੀ ਅਤੇ ਤਰੱਕੀ ਹਾਸਿਲ ਕਰਨ ਲਈ ਮਸੂਮ ਲੋਕਾਂ ਨੂੰ ਜੇਲ੍ਹਾਂ ਵਿਚ ਡੱਕ ਕੇ ਉਹਨਾਂ ਦੇ ਭੋਲੇਪਨ ਦਾ ਫਾਇਦਾ ਉਠਾਉਂਦਾ ਹੈ। ਉਸ ਦਾ ਖਮਿਆਜ਼ਾ ਉਸ ਛੋਟੇ ਮਿਹਨਕਸ਼ ਇਨਸਾਨ ਦੇ ਸਾਰੇ ਪਰਿਵਾਰ ਨੂੰ ਭੁਗਤਣਾ ਪੈਂਦਾ ਹੈ। ਮੇਰੇ ਵੀਰੋ ਜਦ ਵੀ ਟਰੇਲਰ ਲੋਡ ਕਰਵਾਉਂਦੇ ਹੋ ਉਸ ਕੋਲ ਖੜੋ। 
2 ਭਰਿਆ ਟਰੇਲਰ ਚੁਕਣ ਤੋਂ ਪਹਿਲਾਂ ਸਥਿਤੀ ਤੋਂ ਜਾਣੂੰ ਹੋਵੋ ਕਿ ਮਾਲਿਕ ਜਲਦੀ ਵਿਚ ਤਾਂ ਨਹੀਂ, ਘਬਰਾਇਆ ਤਾਂ ਨਹੀਂ ਹੋਇਆ।ਸੀਲ ਨੂੰ ਲਾਉਣ ਵਾਲੇ ਦਾ ਨਾਂ ਲੋਡ ਪੇਪਰ ਉਤੇ ਸੀਲ ਨੰਬਰ ਵੀ ਮਿਲਾਉ। 
3 ਤੁਹਾਡੇ ਲੋਡ ਪਿੱਛੇ ਕੋਈ (ਠੳਲਿ ਗੳਟਟਨਿਗ) ਤਾਂ ਨਹੀਂ ਕਰ ਰਿਹਾ। 
4 ਜੇਕਰ ਕੋਈ ਸ਼ੱਕ ਪੈਦਾ ਹੁੰਦਾ ਹੈ ਤਾਂ ਤਰੁੰਤ ਪੁਲਿਸ ਨੂੰ ਕਾਲ ਕਰ ਕੇ, ਕੇ-9 ਕੋਲੋ ਇੰਸਪੈਕਟ ਕਰਵਾਉ। 
5 ਜੇਕਰ ਬੇਕਸੂਰ ਫੜੇ ਜਾਂਦੇ ਹੋ ਤਾਂ ਕਿਸੇ ਪ੍ਰੈਸ਼ਰ ਵਿਚ ਆਕੇ ਕਦੇ ਵੀ ਨਾ ਕੀਤਾ ਹੋਇਆ ਗੁਨਾਹ 
ਕਬੂਲ ਨਾਂ ਕਰੋ। ਦੋਸ਼ ਕਬੂਲ ਨਾ ਕਰਕੇ ਤੁਸੀਂ ਕਿਸੇ ਹੋਰ ਨੂੰ ਬਲੀ ਦਾ ਬੱਕਰਾ ਬਨਣ ਤੋਂ ਬਚਾ ਸਕਦੇ ਹੋ। ਕਿਉਂਕਿ ਜੇਕਰ ਤੁਸੀਂ ਝੂਠਾ ਦੋਸ਼ ਕਬੂਲ ਕਰ ਲੈਂਦੇ ਹੋ ਤਾਂ ਤੁਹਾਡਾ ਟਰਾਂਸਪੋਰਟਰ ਅਗਲੀ ਵਾਰ ਕਿਸੇ ਹੋਰ ਨੂੰ ਬਲੀ ਦਾ ਬੱਕਰਾ ਬਣਾਉਣ ਲਈ ਯੋਜਨਾ ਘੜੇਗਾ।

ਸਿਆਣਿਆਂ ਸੱਚ ਕਿਹਾ ਕੋਈ ਇਸ ਧੰਦੇ ਵਿਚ ਮਹਿਫੂਜ ਨਹੀਂ ਜਦੋਂ ਤੱਕ ਤੁਸੀ ਸੁਚੇਤ ਨਹੀਂ। ਚੋਰ ਨੂੰ ਖਾਂਦੇ ਨੂੰ ਨਾਂ ਵੇਖੋ, ਉਸਦੇ ਜੁੱਤੀਆਂ ਪੈਂਦੀਆਂ ਵੇਖੋ। ਜਿਵੇਂ ਬਿਨ ਲਾਦੇਨ ਦੇ ਮਾਰੇ ਜਾਣ ਦਾ ਅਫਸੋਸ ਨਹੀਂ ਹੋਣਾ ਚਾਹੀਦਾ ਜਿਹਨੇ ਹਜ਼ਾਰਾਂ ਬੇਦੋਸ਼ੇ ਲੋਕਾਂ ਦੀ ਜਾਨ ਨਾਲ ਖੇਡਿਆ, ਉਸੇ ਤਰ੍ਹਾਂ ਕਿਸੇ ਡਰੱਗ ਸਪਲਾਇਰ ਦੀ ਮੌਤ ਦਾ ਸੋਗ ਨਹੀਂ ਹੋਣਾ ਚਾਹੀਦਾ। ਗੁਰਦਾਸ ਮਾਨ ਸਾਹਿਬ ਨੇ ਸੱਚ ਕਿਹਾ ਹੈ ਕਿ “ਰੋਟੀ ਹੱਕ ਦੀ ਖਾਈਏ ਜੀ ਭਾਵੇਂ ਬੂਟ ਪਾਲਿਸ਼ਾਂ ਕਰੀਏ……||” 
ਧਰਮਿੰਦਰ ਸਿੰਘ
ਮੁੱਖ ਸੰਪਾਦਕ
ਪੰਜਾਬੀ ਟਰੱਕ ਪੇਪਰ

No comments:

Post a Comment