Monday 22 August 2011

ਆਓ ਗੱਲ ਕਰੀਏ ਕੈਲੇਫੋਰਨੀਆਂ ਦੇ ਟਰੱਕਾਂ ਦੇ ਨਵੇਂ ਮਿਸ਼ਨ ਦੇ ਰੂਲ ਬਾਰੇ

ਏਅਰ ਰਿਸੋਰਸਜ਼ ਬੋਰਡ (ਏ ਆਰ ਬੀ) ਦਾ ਮਤਲਬ ਹੈ ਹਵਾ ਸ੍ਰੋਤ ਵਿਭਾਗ ਜਿਸਨੇ ਕੈਲੇਫੋਰਨੀਆਂ ਅਤੇ ਹੋਰ ਸਟੇਟਾਂ ਦੇ ਟਰੱਕਰਜ਼ ਨੂੰ ਬਹੁਤ ਵੱਡੇ ਪੈਮਾਨੇ ਤੇ ਛਿਛੋਪੰਜ ਵਿਚ ਪਾਇਆ ਹੋਇਆ ਹੈ। ਜੇਕਰ ਏਅਰ ਰਿਸੋਰਸਜ਼ ਵਿਭਾਗ ਵਿਚ ਦੋ ਵੱਖ ਵੱਖ ਅਧਿਕਾਰੀਆਂ ਨਾਲ ਗੱਲ ਕਰੀਏ ਤਾਂ ਬਹੁਤਿਆਂ ਕੋਲ ਜਾਣਕਾਰੀ ਇਕਸਾਰ ਅਤੇ ਸੰਪੂਰਣ ਨਹੀਂ ਹੈ।
ਜਿਹੜੇ ਟਰੱਕ 26000 ਜੀ ਬੀ ਡਬਲਯੂ ਆਰ ਤੋਂ ਉੱਪਰ ਹਨ ਉਹਨਾਂ ਕੋਲ ਦੋ ਚੁਆਇਸਾਂ ਹਨ। ਜਿਵੇਂ ਕਿ ਪਹਿਲੀ ਅਵਸਥਾ ਇੰਜਨ ਮਾਡਲ ਯੀਅਰ ਅਤੇ ਫੇਸ ਇਨ ਆਪਸ਼ਨ ਨਾਲ ਤੇ ਦੂਜੀ ਅਵਸਥਾ ਕੰਪਨੀ ਨੂੰ ਟਰੱਕਾਂ ਦੀ ਗਿਣਤੀ ਦੇ ਹਿਸਾਬ ਨਾਲ ਟਰੱਕ ਬਦਲਨੇ ਹੋਣਗੇ।

Sunday 21 August 2011

ਨਵੇਂ ਟਰੱਕ ਡਰਾਈਵਰ ਵੀਰਾਂ ਲਈ ਕੁਝ ਜ਼ਰੂਰੀ ਸਲਾਹ


ਟਰੱਕ ਅਪ੍ਰੇਟਰ ਬਣਨ ਤੋਂ ਪਹਿਲਾਂ ਕਿਸੇ ਚੰਗੇ ਤਜ਼ਰਬੇ ਵਾਲੇ ਡਰਾਈਵਰ ਤੋਂ ਟਰੱਕ ਬਾਰੇ ਜਾਣਕਾਰੀ ਲੈਣੀ ਜ਼ਰੂਰੀ ਹੈ ਜੋ ਵੀ ਡਰਾਈਵਰ ਟਰੱਕ ਬਾਰੇ ਜਾਣਕਾਰੀ ਦਿੰਦਾ ਹੈ ਉਸ ਨੂੰ ਚੰਗੀ ਤਰ੍ਹਾਂ ਰਟ ਲੈਣਾ ਚਾਹੀਦਾ ਹੈ ਜਿਵੇਂ ਕਿ: 
ਟਰੱਕ ਰੋਡ ਤੇ ਚਾੜ੍ਹਨ ਤੋਂ ਪਹਿਲਾਂ ਟਰੱਕ ਦੀ ਇੰਸਪੈਕਸ਼ਨ ਕਰ ਲੈਣੀ ਜ਼ਰੂਰੀ ਹੈ ਬੇਸ਼ੱਕ ਕਿਉਂ ਨਾ ਟਰੱਕ ਭਾਵੇਂ ਠੀਕ ਠਾਕ ਹੀ ਖੜ੍ਹਾ ਕੀਤਾ ਹੋਵੇ। ਚੰਗਾ ਡਰਾਈਵਰ ਬਣਨ ਲਈ ਕੁਝ ਸਮਾਂ ਤਾਂ ਲੱਗਦਾ ਹੀ ਹੈ, ਇਹ ਨਹੀਂ ਸੋਚਣਾ ਚਾਹੀਦਾ ਕਿ ਮੈਂ ਅੱਜ ਹੀ ਲਾਇਸੰਸ ਲੈ ਲਿਆ ਹੈ ਤੇ ਡਰਾਈਵਰ ਬਣ ਗਿਆ ਚੰਗਾ। ਡਰਾਈਵਰ ਤੇ ਚੰਗਾ ਮਕੈਨਿਕ ਬਣਨ ਲਈ ਕਾਫੀ ਟਾਈਮ ਖਰਚ ਕਰਨਾ ਪੈਂਦਾ ਹੈ।

ਆਟੋਮੈਟਿਕ ਟਰਾਂਸਮਿਸ਼ਨ ਸਬੰਧੀ ਪੰਜਾਬੀ ਟਰੱਕਰਜ਼ ਵਿਚ ਅਗਿਆਨਤਾ


ਜਦੋਂ ਕਿਸੇ ਵੈਕਸੀਨ (ਦਵਾਈ) ਦੀ ਕਾਢ ਹੁੰਦੀ ਹੈ ਤਾਂ ਉਸਦੇ ਆਉਂਦੇ ਬਹੁਤੇ ਤਾਂ ਉਸਦੇ ਡਰ ਕਾਰਨ ਹੀ ਉਸ ਬਿਮਾਰੀ ਦਾ ਸ਼ਿਕਾਰ ਹੋ ਜਾਂਦੇ ਹਨ ਜਿਸ ਦੀ ਉਹ ਦੁਆ ਹੁੰਦੀ ਹੈ। ਘੁਮਾ ਕੇ ਗੱਲ ਕਰਨੀ ਮੇਰੀ ਆਦਤ ਬਣ ਗਈ ਹੈ। ਪਰੰਤੂ ਅਮਰੀਕਾ ਜਿਹੇ ਵਿਕਸਤ ਦੇਸ਼ ਵਿਚ ਸਾਡੇ ਪੰਜਾਬੀ 5 ਜਾਂ 10 ਸਾਲ ਪਿੱਛੇ ਜ਼ਿੰਦਗੀ ਬਤੀਤ ਕਰ ਰਹੇ ਹਨ ਜਾਂ ਉਸ ਸਾਲ ਵਿਚ ਹੀ ਹਨ ਜਿਸ ਸਾਲ ਉਹ ਡਾਲਰਾਂ ਦੀ ਗੁਣਾਂ ਰੁਪਿਆਂ ਵਿਚ ਕਰਦੇ ਇਥੇ ਆਏ ਸਨ। ਮੇਰੇ ਵੀਰੋ ਆਪਣੇ ਆਪ ਨੂੰ ਅਤੇ 21ਵੀਂ ਸਦੀ ਨੂੰ ਪਹਿਚਾਣੋ ਹੁਣ ਤੁਸੀਂ ਹਜ਼ਾਰ-2 ਕਰਕੇ ਲੱਖ ਨਹੀਂ ਜੋੜ ਸਕਦੇ ਬਲਕਿ ਆਪਣੀ ਉੱਚੀ ਸੋਚ ਅਤੇ ਵਪਾਰਕ ਬੁੱਧੀ ਨਾਲ ਹਜ਼ਾਰਾਂ-2 ਕਰਕੇ ਲੱਖਾਂ ਲੱਖਾਂ ਕਮਾ ਸਕਦੇ ਹੋ।

ਆਓ ਹਾਦਸਾ ਪੀੜਤਾਂ ਦੀ ਇਕੱਠੇ ਹੋ ਕੇ ਭਾਈਚਾਰਕ ਇੰਸ਼ੋਰੈਂਸ ਕਰੀਏ


ਹਾਦਸਾ, ਦੁਰਘਟਨਾ ਅਤੇ ਐਕਸੀਡੈਂਟ ਸ਼ਬਦ ਸੁਣਨ ਸਾਰ ਹੀ ਹਰ ਇਨਸਾਨ ਤ੍ਰਬਕ ਜਾਂਦਾ ਹੈ। ਜਦੋਂ ਕਿਤੇ ਦੁਰਘਟਨਾ ਹੁੰਦੀ ਹੈ ਹਰ ਬੰਦਾ ਇਹੀ ਪੁੱਛਦਾ ਹੈ ਕਿ ਬੰਦੇ ਠੀਕ ਹਨ। ਜੇਕਰ ਨਹੀਂ ਤਾਂ ਹਰ ਕੋਈ ਉਸਦੀਆਂ ਚੰਗਿਆਈਆਂ ਅਤੇ ਪਰਿਵਾਰ ਦੇ ਮੈਂਬਰਾਂ ਨਾਲ ਮੋਢਾ ਲਾ ਕੇ ਉਸ ਦਾ ਦੁੱਖ ਵੰਡਾਉਣ ਦੀ ਕੋਸ਼ਿਸ਼ ਕਰਦਾ ਹੈ। ਹੁਣ ਸਵਾਲ ਇਹ ਉੱਠਦਾ ਕਿ ਅਸੀਂ ਉਸ ਬੀਤ ਚੁੱਕੇ ਅਤੀਤ ਨੂੰ ਗੱਲੀਂ ਬਾਤੀਂ ਹੀ ਮੋਢਾ ਲਾਉਂਦੇ ਹਾਂ ਕਿ ਗੰਭੀਰਤਾ ਨਾਲ ਪੀੜਤ ਪਰਿਵਾਰ ਦੀ ਮਦਦ ਵੀ ਚਾਹੁੰਦੇ ਹਾਂ। ਉਹ ਮਾਂ ਜਿਸ ਦਾ ਪੁੱਤ ਚਲਾ ਗਿਆ, ਉਹ ਪਤਨੀ ਜਿਸਦੇ ਸਿਰ ਦਾ ਸਾਂਈ ਚਲਾ ਗਿਆ, ਉਹ ਬੱਚਾ ਜਿਸ ਦਾ ਪਿਓ ਚਲਾ ਗਿਆ ਤੇ ਉਹ ਪਿਓ ਜਿਸਦਾ ਬੁਢਾਪੇ ਵਿਚ ਲੱਕ ਟੁੱਟ ਗਿਆ, ਸਾਰੇ ਦਾ ਸਾਰਾ ਪਰਿਵਾਰ ਹੀ ਕਿਸੇ ਨਾ ਕਿਸੇ ਰੂਪ ਵਿਚ ਅਪਾਹਿਜ ਹੋ ਜਾਂਦਾ ਹੈ।

ਇੰਜਣ, ਟਰਾਂਸਮਿਸ਼ਨ ਅਤੇ ਰੀਅਰ ਇੰਡ ਆਦਿ ਪੁਰਾਣੇ ਪਾਰਟ ਲੈਣ ਵੇਲੇ ਠੱਗੀ ਤੋਂ ਬਚਣ ਹਿੱਤ ਕੁਝ ਗੱਲਾਂ


ਉਪਰੋਕਤ ਲਿਖੀਆਂ ਤਿੰਨ ਚੀਜ਼ਾਂ ਨਾਲ ਹੀ ਟਰੱਕ ਚੱਲਦਾ ਹੈ। ਜਦੋਂ ਕਿਤੇ ਇਹਨਾਂ ਵਿਚੋਂ ਇਕ ਵੀ ਖਰਾਬ ਹੋ ਜਾਵੇ ਤਾਂ ਮੇਰੇ ਪੰਜਾਬੀ ਵੀਰ ਪੁਰਾਣਾ ਪਾਰਟ ਲੱਭਣ ਲੱਗ ਜਾਂਦੇ ਹਨ। ਪੁਰਾਣਾ ਪਾਰਟ ਵਰਤਣਾ ਕੋਈ ਮਾੜੀ ਗੱਲ ਨਹੀਂ ਪਰੰਤੂ ਪੁਰਾਣਾ ਲੈਣ ਤੋਂ ਪਹਿਲਾਂ ਗਰੰਟੀ ਬਾਰੇ ਜ਼ਰੂਰ ਪੱਛੋ। ਬਹੁਤੇ ਦੁਕਾਨਦਾਰ ਇਕ ਸਾਲ ਦੀ ਗਰੰਟੀ ਦਿੰਦੇ ਹਨ। ਉਸ ਦੀ ਰਸੀਦ ਉੱਤੇ ਗਰੰਟੀ ਕਾਲੇ ਅੱਖਰਾਂ ਵਿਚ ਲਿਖੀ ਹੋਈ ਵੇਖੋ। ਮੇਰੇ ਬਹੁਤ ਸਾਰੇ ਵੀਰ ਠੱਗੀ ਦਾ ਸ਼ਿਕਾਰ ਹੋਏ ਹਨ। ਕਿਉਂਕਿ ਉਹਨਾਂ ਨੂੰ ਕਿਹਾ ਗਿਆ ਕਿ ਗਰੰਟੀ ਤਾਂ ਸਾਡੀ ਹੈ ਨਹੀਂ ਕਿਉਂਕਿ ਤੁਸੀਂ ਕੰਮ ਫਰੇਟਲਾਈਨਰ ਜਾਂ ਕਿਸੇ ਹੋਰ ਮਿਸਤਰੀ ਕੋਲੋਂ ਕਰਵਾਇਆ ਹੈ ਜੇ ਸਾਡੇ ਕੋਲੋਂ ਕਰਵਾਇਆ ਹੁੰਦਾ ਤਾਂ ਸਾਡੀ ਗਰੰਟੀ ਹੋਣੀ ਸੀ।

ਟਰਕਿੰਗ ਬਨਾਮ ਡਰੱਗ


ਇੱਕ ਪਾਸੇ ਤਾਂ ਅਸੀਂ ਕਹਿੰਦੇ ਹਾਂ ਕਿ ਅਮਰੀਕਾ ਟਰੱਕਿੰਗ ਤੋਂ ਬਿਨ੍ਹਾਂ ਰੁਕ ਜਾਵੇਗਾ ਦੂਜੇ ਪਾਸੇ ਕੀ ਡਰੱਗ ਦਾ ਧੰਦਾ ਵੀ ਇਸ ਤੋਂ ਬਿਨ੍ਹਾਂ ਖੜ੍ਹ ਜਾਵੇਗਾ? ਬਹੁਤ ਵੱਡਾ ਸਵਾਲ ਹੈ। ਇਸ ਦਾ ਉੱਤਰ ਸਾਡੇ ਕੋਲ ਉੱਡਦੀਆਂ ਖਬਰਾਂ ਅਨੁਸਾਰ ਬਹੁਤ ਸਾਰੀਆਂ ਕੰਪਨੀਆਂ ਦਾ ਨਾਂ ਡਰੱਗ ਸਾਮਰਾਜ ਵਿੱਚ ਜੁੜਿਆ ਹੈ। ਪਰ ਬਹੁਤੇ ਬਚ ਨਿਕਲੇ, ਬਚਣ ਦੇ ਸ਼ਾਤਿਰ ਢੰਗ ਇਹਨਾਂ ਕਾਲੇ ਗੋਰਖ ਧੰਦੇ ਨਾਲ ਸਬੰਧ ਰੱਖਣ ਵਾਲਿਆਂ ਕੋਲ ਬਹੁਤ ਹੁੰਦੇ ਹਨ।ਪਿਆਰੇ ਵੀਰੋ ਅਤੇ ਪਾਠਕੋ ਮੈਂ ਆਪਣੇ ਕੁਝ ਸੁਝਾਅ ਆਪ ਜੀ ਨਾਲ ਸਾਝੇਂ ਕਰਨਾ ਚਾਹੁੰਦਾ ਹਾਂ।

ਪੰਜਾਬੀ ਟਰੱਕ ਪੇਪਰ ਦੀ ਲੋੜ ਤੇ ਅਹਿਮੀਅਤ


                                                                   
                                                                   ਧਰਮਿੰਦਰ ਸਿੰਘ ਦਾਰਾ

ਮੈਂ ਟਰੱਕਿੰਗ ਅਦਾਰੇ ਵਿਚ ਪਿਛਲੇ 11 ਸਾਲਾਂ ਤੋਂ ਵਿਚਰ ਰਿਹਾਂ ਹਾਂ।ਵੱਖ ਵੱਖ ਟਰੱਕਿੰਗ ਅਦਾਰਿਆਂ ਜਿਵੇਂ ਕਿ ਲੌਂਗ ਲੈਂਡ, ਫਲੈਟ ਬੈੱਡ, ਟੈਂਕਰ, ਹੈਜਮੇਟ, ਲੋਕਲ ਕੰਟੇਨਰ ਅਤੇ ਮਿੱਟੀ ਢੋਣਾ ਆਦਿ ਵਿਚ ਤਜ਼ਰਬਾ ਹਾਸਲ ਕਰਨ ਤੋਂ ਬਾਅਦ ਮੈਂ ਆਪਣਾ ਕਦਮ ਟਰੱਕ ਸੇਲ ਵਿਚ ਰੱਖਿਆ। ਜਿਥੇ ਮੈਨੂੰ ਮਹਿਸੂਸ ਹੋਇਆ ਕਿ ਮੈਨੂੰ ਆਪਣੇ ਤਜ਼ਰਬੇ ਨੂੰ ਆਪਣੇ ਪੰਜਾਬੀ ਭਾਈਚਾਰੇ ਵਿਚ ਸਾਂਝਾ ਕਰਨਾ ਚਾਹੀਦਾ ਹੈ।ਮੈਂ ਚਾਹੁੰਦਾ ਹਾਂ ਕਿ ਮੈਂ ਜੋ ਵੀ 11 ਸਾਲਾਂ ਦੇ ਅਰਸੇ ਵਿਚ ਟਰੱਕਿੰਗ ਦੇ ਖੇਤਰ ਵਿਚ ਸਿੱਖਿਆ ਹੈ ਉਸ ਬਾਰੇ ਆਪਣੇ ਪੰਜਾਬੀ ਟਰੱਕਰ ਭਾਈਚਾਰੇ ਨੂੰ ਜਾਣੂੰ ਕਰਵਾਵਾਂ ਤਾਂ ਜੋ ਉਹ ਟਰੱਕਿੰਗ ਖੇਤਰ ਵਿਚ ਆ ਰਹੀਆਂ ਮੁਸ਼ਕਿਲਾਂ ਦਾ ਭਰਪੂਰ ਆਤਮ ਵਿਸ਼ਵਾਸ਼ ਨਾਲ ਟਾਕਰਾ ਕਰ ਸਕਣ।ਇਸੇ ਮਕਸਦ ਨੂੰ ਲੈ ਕੇ ਮੈਂ ਹੁਣ “ਪੰਜਾਬੀ ਟਰੱਕ ਪੇਪਰ” ਪਰਚਾ ਲੈ ਕੇ ਟਰੱਕਰ ਵੀਰਾਂ ਦੀਆਂ ਬਰੂਹਾਂ ਤੇ ਦਸਤਕ ਦੇਣ ਜਾ ਰਿਹਾ ਹਾਂ। ਇਸ “ਪੰਜਾਬੀ ਟਰੱਕ ਪੇਪਰ” ਦੇ ਰਾਹੀਂ ਟਰੱਕਰ ਵੀਰਾਂ ਨੂੰ ਬਹੁਤ ਸਾਰੀਆਂ ਜਾਣਕਾਰੀਆਂ ਜਿਵੇਂ ਸੇਲਜ਼ਮੈਨ ਦੀ ਚੋਣ, ਫਿਰ ਟਰੱਕ ਦੀ ਚੋਣ, ਫਿਰ ਲੋਨ ਅਕਾਊਂਟੈਂਸੀ ਅਤੇ ਬਹੁਤ ਸਾਰਿਆਂ ਡੀ ਓ ਟੀ ਸਬੰਧੀ ਜਾਣਕਾਰੀਆਂ ਆਉਣ ਵਾਲੇ ਅੰਕਾਂ ਵਿਚ ਸਮੇਂ ਸਮੇਂ ਸਾਂਝੀਆਂ ਕਰਾਂਗਾ।ਇਸ ਪੇਪਰ ਰਾਹੀਂ ਨਵੇਂ ਟਰੈਫਿਕ ਕਨੂੰਨ ਜਾਂ ਟਰੱਕਿੰਗ ਨਾਲ ਸਬੰਧਿਤ ਹੋਰ ਕੋਈ ਵੀ ਨਵੀਂ ਜਾਣਕਾਰੀ ਪ੍ਰਕਾਸ਼ਿਤ ਕੀਤੀ ਜਾਵੇਗੀ ਤਾਂ ਜੋ ਟਰੱਕਰ ਵੀਰ ਟਰੱਕਿੰਗ ਖੇਤਰ ਵਿਚ ਅੱਗੇ ਵਧ ਸਕਣ। ਜੇਕਰ ਕੋਈ ਟਰੱਕਰ ਵੀਰ ਆਪਣਾ ਤਜ਼ਰਬਾ ਜਾਂ ਆਪਣੇ ਵਿਚਾਰ ਸਾਂਝੇ ਕਰਕੇ ਬਾਕੀਆਂ ਟਰੱਕਰ ਵੀਰਾਂ ਦਾ ਚਾਨਣ ਮੁਨਾਰਾ ਬਣ ਕੇ ਮਾਰਗ ਦਰਸ਼ਨ ਕਰਨਾ ਚਾਹੁੰਦਾ ਹੈ ਤਾਂ ਮੇਰੇ ਵਲੋਂ ਉਨ੍ਹਾਂ ਨੂੰ ਖੁੱਲ੍ਹਾ ਸੱਦਾ ਹੈ। ਤੁਸੀਂ ਆਪਣੇ ਵਿਚਾਰ ਮੈਨੂੰ ਈ ਮੇਲ ਰਾਹੀਂ ਭੇਜ ਸਕਦੇ ਹੈ। “ਪੰਜਾਬੀ ਟਰੱਕ ਪੇਪਰ” ਕੇਵਲ ਟਰੱਕਿੰਗ ਇੰਡਸਟਰੀ ਨੂੰ ਹੀ ਸਮਰਪਿਤ ਹੈ। ਇਸ ਵਿਚ ਕਿਸੇ ਤਰ੍ਹਾਂ ਸਿਆਸੀ ਜਾਂ ਹੋਰ ਕਿਸਮ ਜਿਸ ਦਾ ਟਰੱਕ ਇੰਡਸਟਰੀ ਨਾਲ ਸਬੰਧ ਨਹੀਂ ਹੋਵੇਗਾ, ਦਾ ਇਸ਼ਤਿਹਾਰ “ਪੰਜਾਬੀ ਟਰੱਕ ਪੇਪਰ” ਵਿਚ ਨਹੀਂ ਛਾਪਿਆ ਜਾਵੇਗਾ।ਮੇਰੀ ਹਮੇਸ਼ਾ ਇਹ ਵੀ ਕੋਸ਼ਿਸ਼ ਰਹੇਗੀ ਕਿ ਟਰੱਕਰ ਵੀਰਾਂ ਨੂੰ ਨਵੀਂ ਟੈਕਨਾਲੋਜੀ ਅਤੇ ਟਰੱਕਿੰਗ ਖੇਤਰ ਨਾਲ ਸਬੰਧਿਤ ਹਰ ਨਵੇਂ ਵਿਸ਼ੇ ਤੋਂ ਜਾਣੂੰ ਕਰਵਾਵਾਂ।ਇਕ ਨਿਮਾਣੇ ਜਿਹੇ ਉਪਰਾਲੇ ਨਾਲ ਪੰਜਾਬੀ ਭਾਈਚਾਰੇ ਤੋਂ ਸਹਿਯੋਗ ਦੀ ਆਸ ਨਾਲ “ਪੰਜਾਬੀ ਟਰੱਕ ਪੇਪਰ” ਆਪ ਜੀ ਦੀ ਸਰਦਲ ਤੇ ਪਹੁੰਚਾਉਣ ਦੀ ਕੋਸ਼ਿਸ਼ ਕਰਨ ਜਾ ਰਿਹਾ ਹਾਂ। ਉਮੀਦ ਹੈ ਕਿ ਪੰਜਾਬੀ ਭਾਈਚਾਰਾ ਮੈਨੂੰ ਭਰਪੂਰ ਸਹਿਯੋਗ ਦੇਵੇਗਾ ਤੇ ਮੈਂ ਵੀ ਪੰਜਾਬੀ ਭਾਈਚਾਰੇ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਵਿਚ ਸਫਲ ਹੋਵਾਂਗਾ।
ਮੁੱਖ ਸੰਪਾਦਕ
ਪੰਜਾਬੀ ਟਰੱਕ ਪੇਪਰ