Sunday 21 August 2011

ਇੰਜਣ, ਟਰਾਂਸਮਿਸ਼ਨ ਅਤੇ ਰੀਅਰ ਇੰਡ ਆਦਿ ਪੁਰਾਣੇ ਪਾਰਟ ਲੈਣ ਵੇਲੇ ਠੱਗੀ ਤੋਂ ਬਚਣ ਹਿੱਤ ਕੁਝ ਗੱਲਾਂ


ਉਪਰੋਕਤ ਲਿਖੀਆਂ ਤਿੰਨ ਚੀਜ਼ਾਂ ਨਾਲ ਹੀ ਟਰੱਕ ਚੱਲਦਾ ਹੈ। ਜਦੋਂ ਕਿਤੇ ਇਹਨਾਂ ਵਿਚੋਂ ਇਕ ਵੀ ਖਰਾਬ ਹੋ ਜਾਵੇ ਤਾਂ ਮੇਰੇ ਪੰਜਾਬੀ ਵੀਰ ਪੁਰਾਣਾ ਪਾਰਟ ਲੱਭਣ ਲੱਗ ਜਾਂਦੇ ਹਨ। ਪੁਰਾਣਾ ਪਾਰਟ ਵਰਤਣਾ ਕੋਈ ਮਾੜੀ ਗੱਲ ਨਹੀਂ ਪਰੰਤੂ ਪੁਰਾਣਾ ਲੈਣ ਤੋਂ ਪਹਿਲਾਂ ਗਰੰਟੀ ਬਾਰੇ ਜ਼ਰੂਰ ਪੱਛੋ। ਬਹੁਤੇ ਦੁਕਾਨਦਾਰ ਇਕ ਸਾਲ ਦੀ ਗਰੰਟੀ ਦਿੰਦੇ ਹਨ। ਉਸ ਦੀ ਰਸੀਦ ਉੱਤੇ ਗਰੰਟੀ ਕਾਲੇ ਅੱਖਰਾਂ ਵਿਚ ਲਿਖੀ ਹੋਈ ਵੇਖੋ। ਮੇਰੇ ਬਹੁਤ ਸਾਰੇ ਵੀਰ ਠੱਗੀ ਦਾ ਸ਼ਿਕਾਰ ਹੋਏ ਹਨ। ਕਿਉਂਕਿ ਉਹਨਾਂ ਨੂੰ ਕਿਹਾ ਗਿਆ ਕਿ ਗਰੰਟੀ ਤਾਂ ਸਾਡੀ ਹੈ ਨਹੀਂ ਕਿਉਂਕਿ ਤੁਸੀਂ ਕੰਮ ਫਰੇਟਲਾਈਨਰ ਜਾਂ ਕਿਸੇ ਹੋਰ ਮਿਸਤਰੀ ਕੋਲੋਂ ਕਰਵਾਇਆ ਹੈ ਜੇ ਸਾਡੇ ਕੋਲੋਂ ਕਰਵਾਇਆ ਹੁੰਦਾ ਤਾਂ ਸਾਡੀ ਗਰੰਟੀ ਹੋਣੀ ਸੀ।
ਕਈ ਵਾਰੀ ਕਈ ਵੀਰ ਸੋਚਦੇ ਹਨ ਕਿ ਰੀਅਰ ਲੀਕ ਹੋ ਗਿਆ। ਉਹ ਇਸ ਨੂੰ ਰੀਅਰ ਇੰਡ ਵਾਲੇ ਕਿਸੇ ਬੇਈਮਾਨ ਮਕੈਨਿਕ ਕੋਲ ਚਲੇ ਜਾਂਦੇ ਹਨ ਜੋ ਉਹਨਾਂ ਨੂੰ ਸਿਰਫ ਰੀਅਰ ਇੰਡ ਧੋ ਕੇ ਸੀਲ ਬਦਲ ਕੇ ਪਾ ਦਿੰਦਾ ਹੈ ਅਤੇ ਪੈਸੇ 2500 ਡਾਲਰ ਤੋਂ ਵੱਧ ਚਾਰਜ ਕਰ ਲੈਂਦਾ ਹੈ। ਅਸਲ ਵਿਚ ਤਾਂ ਰੀਅਰ ਇੰਡ ਨੂੰ ਕੁਝ ਵੀ ਨਹੀਂ ਸੀ ਹੋਇਆ।
ਜੇਕਰ ਕਿਸੇ ਮਕੈਨਿਕ ਦੀ ਰੈਪੂਟੇਸ਼ਨ ਮਾੜੀ ਹੈ, ਤੁਸੀਂ ਉਸ ਕੋਲ ਆਪਣੀ ਗੱਡੀ ਸੁੰਨੀ ਨਾ ਛੱਡੋ। ਨਹੀਂ ਤਾਂ ਉਹ ਤੁਹਾਡੀ ਗੱਡੀ ਦੀ ਕਿਡਨੀ ਕੱਢ ਲਵੇਗਾ ਜਾਂ ਕੁਝ ਹੋਰ ਪਾਰਟ ਜੋ ਉਸ ਕੋਲ ਨਹੀਂ ਹਨ ਉਹ ਕੱਢ ਲਵੇਗਾ ਜਾਂ ਫਿਰ ਜਿਹੜੇ ਪਾਰਟ ਅਵਾਜ਼ ਦਿੰਦੇ ਹਨ ਪਰ ਟਰੱਕ ਰਸਤੇ ਵਿਚ ਨਹੀਂ ਖੜੇਗਾ। ਫੇਰ ਤੁਸੀਂ ਵਾਪਿਸ ਉਸੇ ਮਕੈਨਿਕ ਕੋਲ ਆ ਜਾਂਦੇ ਹੋ ਜੋ ਦੁਬਾਰਾ ਫੇਰ ਪੈਸੇ ਬਣਾਉਂਦਾ ਅਤੇ ਸੁੰਨੀ ਛੱਡੀ ਗੱਡੀ ਵਿਚੋਂ ਪਾਰਟ ਕੱਢਦਾ ਹੈ।
ਇਹ ਉਹ ਮਕੈਨਿਕ ਹਨ ਜਿਵੇਂ ਕੋਈ ਬੰਦਾ ਡਾਕਟਰ ਕੋਲ ਅਪੈਂਡਿਕਸ ਦਾ ਅਪ੍ਰੇਸ਼ਨ ਕਰਵਾਉਣ ਜਾਂਦਾ ਹੈ ਤਾਂ ਬੇਈਮਾਨ ਡਾਕਟਰ ਸੋਚਦਾ ਹੈ ਕਿ ਕੱਟ ਤਾਂ ਲਾਇਆ ਹੀ ਹੈ ਕਿਉਂ ਨਾ ਕਿਡਨੀ ਕੱਢ ਲਈ ਜਾਵੇ ਤੇ ਵੇਚ ਕੇ ਹੋਰ ਪੈਸੇ ਕਮਾਏ ਜਾਣ ਅਤੇ ਬਾਅਦ ਵਿਚ ਕੁਝ ਪੈਸੇ ਆਗੂ ਬੰਦਿਆਂ ਨੂੰ ਦਾਨ ਦੇ ਕੇ ਉਹਨਾਂ ਦੇ ਮੂੰਹ ਵੀ ਬੰਦ ਕਰ ਦਿੱਤੇ ਜਾਣ।
ਅਜਿਹਾ ਕੁਝ ਜੋ ਕੁਝ ਵਾਪਰ ਰਿਹਾ ਹੈ ਉਡਦੀਆਂ ਖਬਰਾਂ ਅਨੁਸਾਰ ਸੈਕਰਾਮੈਂਟੋ ਵਿਖੇ ਇੰਨ ਬਿੰਨ ਹੋ ਰਿਹਾ ਹੈ। ਜੇਕਰ ਮੇਰਾ ਕੋਈ ਪੰਜਾਬੀ ਵੀਰ ਠੱਗੀ ਦਾ ਸ਼ਿਕਾਰ ਹੋ ਗਿਆ ਹੈ ਉਹ ਸਲਾਹਕਾਰ ਬੰਦਿਆਂ ਨੂੰ ਮਿਲੇ ਤਾਂ ਜੋ ਅਦਾਲਤ ਦਾ ਦਰਵਾਜ਼ਾ ਖੜਕਾਇਆ ਜਾ ਸਕੇ। ਜੇਕਰ ਸਾਡੇ ਕੋਲ ਸ਼ਿਕਾਇਤਾਂ ਜ਼ਿਆਦਾ ਹੋਣਗੀਆਂ ਤਾਂ ਅਸੀਂ ਬੇਈਮਾਨ ਮਕੈਨਿਕ ਦੀ ਮੁੱਛ ਤੇ ਗੰਦੀ ਮੱਖੀ ਬਿਠਾ ਸਕਦੇ ਹਾਂ ਤੇ ਉਸਦਾ ਬਿਜਨਸ ਬੰਦ ਕਰਵਾ ਸਕਦੇ ਹਾਂ।
ਸਾਰੇ ਵੀਰਾਂ ਨੂੰ ਬੇਨਤੀ ਹੈ ਆਪ ਬੀਤੀਆਂ ਲਿਖ ਕੇ ਸਾਨੂੰ ਭੇਜੋ ਤਾਂ ਅਸੀਂ ਜੋ ਟਰੱਕਰ ਵੀਰ ਠੱਗੀਆਂ ਦਾ ਸ਼ਿਕਾਰ ਹੋ ਰਹੇ ਹਨ ਉਹਨਾਂ ਦੀ ਮਦਦ ਕਰ ਸਕੀਏ।

No comments:

Post a Comment