Thursday 26 January 2012

ਬੇਗਾਨੇ ਹੱਥ ਖੇਤੀ, ਕਦੇ ਨਹੀਂ ਹੁੰਦੇ ਬੱਤੀਆਂ ਤੋਂ ਤੇਤੀ

ਇਹ ਧਾਰਨਾ ਅੱਜ ਦੇ ਮਸ਼ੀਨੀ ਯੁੱਗ ਵਿਚ ਕਦੇ ਕਦੇ ਸਹੀ ਸਾਬਤ ਹੁੰਦੀ ਹੈ ਕਿ ਹਰ ਵਿਅਕਤੀ ਸਿਸਟਮ ਦੇ ਅਧਾਰ ਨਾ ਵੰਡਿਆ ਹੋਇਆ ਹੈ। ਪਰੰਤੂ ਇਸ ਸਿਸਟਮ ਵਿਚ ਗੈਰਜ਼ੁੰਮੇਵਾਰ ਵਿਅਕਤੀ ਕਾਮੇ ਆ ਕੇ ਭੱਜੀ ਜਾਂਦੀ ਗੱਡੀ ਨੂੰ ਪਟੜੀ ਤੋਂ ਲਾਹ ਦਿੰਦੇ ਹਨ।ਪੰਜਾਬੀ ਟਰੱਕ ਪੇਪਰ ਦੇ ਮੁੱਖ ਸਲਾਹਕਾਰ ਸਿਮਰਨ ਸਿੰਘ ਬੌਬੀ ਦੇ ਇਕ ਦੋਸਤ ਨਾਲ ਹੋਇਆ। ਉਸਨੇ ਸੋਚਿਆ ਸੀ ਕਿ ਕੈਨੇਡਾ ਕੈਲਗਰੀ ਨੂੰ ਪੈਸੇ ਸੋਹਣੇ ਬਣਦੇ ਹਨ ਕਿਉਂ ਨਾ ਆਪਣੇ ਟਰੱਕ ਤੇ ਡਰਾਇਵਰ ਚਾੜ ਕੇ ਪੈਸੇ ਕਮਾਏ ਜਾਣ। ਉਸ ਨੂੰ

ਧਰਮਿੰਦਰ ਸਿੰਘ ਨੈਵੀਸਟਾਰ ਇੰਟਰਨੈਸ਼ਨ 2011 ਦੇ ਬੈਸਟ ਸੇਲਜ਼ਮੈਨ ਬਣੇ

ਸੈਕਰਾਮੈਂਟੋ (ਪੀ ਟੀ ਪੀ)- ਧਰਮਿੰਦਰ ਸਿੰਘ ਬੀਤੇ ਕਈ ਵਰਿ੍ਹਆਂ ਤੋਂ ਟਰੱਕਿੰਗ ਦੇ ਬਿਜਨਸ ਵਿਚ ਪੰਜਾਬੀ ਭਾਈਚਾਰੇ ਦੀ ਸੇਵਾ ਕਰਦੇ ਆ ਰਹੇ ਹਨ ਤੇ ਇਸ ਸਾਲ ਵੀ ਉਹ ਨੈਵੀਸਟਾਰ ਇੰਟਰਨੈਸ਼ਨਲ 2011 ਦੇ ਬੈਸਟ ਸੇਲਜ਼ਮੈਨ ਬਣੇ ਹਨ। ਉਹਨਾਂ ਇਸ ਪ੍ਰਾਪਤੀ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹਨਾਂ ਦੇ ਜੀਵਨ ਲਈ ਇਹ ਇਕ ਬਹੁਤ ਵੱਡੀ ਪ੍ਰਾਪਤੀ ਹੈ ਤੇ ਇਸ ਪ੍ਰਾਪਤੀ ਪਿੱਛੇ ਪੰਜਾਬੀ ਭਾਈਚਾਰੇ ਦਾ ਵਡੇਰਾ ਸਹਿਯੋਗ ਹੈ। ਉਹਨਾਂ ਦੱਸਿਆ ਕਿ ਮੇਰੀ ਹਮੇਸ਼ਾ ਹੀ ਇਹੋ ਕੋਸ਼ਿਸ਼ ਰਹੀ ਹੈ ਕਿ ਆਪਣੀ ਡਿਊਟੀ ਇਮਾਨਦਾਰੀ ਨਾਲ ਕਰਾਂ ਅਤੇ ਆਪਣੇ ਪੰਜਾਬੀ ਭਾਈਚਾਰੇ ਦਾ ਵੱਧ ਤੋਂ ਵੱਧ ਫਾਇਦਾ ਕਰਾਂ। ਇਸੇ ਤਰਜ਼ ਤੇ ਚੱਲਣ ਕਾਰਨ ਹੀ ਪੰਜਾਬੀ ਭਾਈਚਾਰੇ ਵਲੋਂ ਉਹਨਾਂ ਤੇ ਵੱਧ ਭਰੋਸਾ ਕੀਤਾ ਜਾ ਰਿਹਾ ਹੈ ਤੇ ਇਹੋ ਭਰੋਸਾ ਉਹਨਾਂ ਦੀ ਕਾਮਯਾਬੀ ਦਾ ਰਾਜ਼ ਬਣ ਚੱੁਕਾ ਹੈ। ਸ| ਧਰਮਿੰਦਰ ਸਿੰਘ ਨੇ ਕਿਹਾ ਕਿ ਉਹ ਆਉਣ ਵਾਲੇ ਸਮੇਂ ਵਿਚ ਵੀ ਪੰਜਾਬੀ ਭਾਈਚਾਰੇ ਤੋਂ ਇਹੋ ਜਿਹੇ ਸਹਿਯੋਗ ਦੀ ਆਸ ਕਰਦਾ ਹੈ ਤੇ ਆਪਣੇ ਵਪਾਰ ਵਿਚ ਇਮਾਨਦਾਰੀ ਨਾਲ ਕੰਮ ਕਰਨ ਦਾ ਉਹ ਅਹਿਦ ਪੂਰੀ ਜ਼ਿੰਦਗੀ ਲਈ ਕਰਦਾ ਹੈ।ਉਹਨਾਂ ਪ੍ਰਵਾਸੀ ਪੰਜਾਬੀਆਂ ਦਾ ਉਸਦੇ ਕੰਮ ਵਿਚ ਦਿੱਤੇ ਗਏ ਸਹਿਯੋਗ ਲਈ ਕੋਟਿਨ ਕੋਟਿਨ ਧੰਨਵਾਦ ਵੀ ਕੀਤਾ।