Monday 22 August 2011

ਆਓ ਗੱਲ ਕਰੀਏ ਕੈਲੇਫੋਰਨੀਆਂ ਦੇ ਟਰੱਕਾਂ ਦੇ ਨਵੇਂ ਮਿਸ਼ਨ ਦੇ ਰੂਲ ਬਾਰੇ

ਏਅਰ ਰਿਸੋਰਸਜ਼ ਬੋਰਡ (ਏ ਆਰ ਬੀ) ਦਾ ਮਤਲਬ ਹੈ ਹਵਾ ਸ੍ਰੋਤ ਵਿਭਾਗ ਜਿਸਨੇ ਕੈਲੇਫੋਰਨੀਆਂ ਅਤੇ ਹੋਰ ਸਟੇਟਾਂ ਦੇ ਟਰੱਕਰਜ਼ ਨੂੰ ਬਹੁਤ ਵੱਡੇ ਪੈਮਾਨੇ ਤੇ ਛਿਛੋਪੰਜ ਵਿਚ ਪਾਇਆ ਹੋਇਆ ਹੈ। ਜੇਕਰ ਏਅਰ ਰਿਸੋਰਸਜ਼ ਵਿਭਾਗ ਵਿਚ ਦੋ ਵੱਖ ਵੱਖ ਅਧਿਕਾਰੀਆਂ ਨਾਲ ਗੱਲ ਕਰੀਏ ਤਾਂ ਬਹੁਤਿਆਂ ਕੋਲ ਜਾਣਕਾਰੀ ਇਕਸਾਰ ਅਤੇ ਸੰਪੂਰਣ ਨਹੀਂ ਹੈ।
ਜਿਹੜੇ ਟਰੱਕ 26000 ਜੀ ਬੀ ਡਬਲਯੂ ਆਰ ਤੋਂ ਉੱਪਰ ਹਨ ਉਹਨਾਂ ਕੋਲ ਦੋ ਚੁਆਇਸਾਂ ਹਨ। ਜਿਵੇਂ ਕਿ ਪਹਿਲੀ ਅਵਸਥਾ ਇੰਜਨ ਮਾਡਲ ਯੀਅਰ ਅਤੇ ਫੇਸ ਇਨ ਆਪਸ਼ਨ ਨਾਲ ਤੇ ਦੂਜੀ ਅਵਸਥਾ ਕੰਪਨੀ ਨੂੰ ਟਰੱਕਾਂ ਦੀ ਗਿਣਤੀ ਦੇ ਹਿਸਾਬ ਨਾਲ ਟਰੱਕ ਬਦਲਨੇ ਹੋਣਗੇ।


ਜਨਵਰੀ 1, 2012 ਨੂੰ ਇੰਜਣ ਮਾਡਲ ਦੇ ਸਾਲ ਦੀ ਨਵੀਂ ਨੀਤੀ ਨਾਲ ਮਿਲਿਆ ਹੋਣਾ ਬਹੁਤ ਜ਼ਰੂਰੀ ਹੈ।ਜਿਹੜੇ ਟਰੱਕਰਜ਼ ਕੋਲ ਟਰੱਕ 1996 ਜਾਂ 1999 ਤੱਕ ਦੇ ਹਨ ਉਹਨਾਂ ਨੂੰ ਜਾਂ ਤਾਂ ਪੀ, ਐਮ ਫਿਲਟਰ ਲਗਵਾਉਣਾ ਪਵੇਗਾ। ਜਾਂ ਫਿਰ 2010 ਦਾ ਨਵਾਂ ਇੰਜਣ ਰੱਖਣਾ ਪਵੇਗਾ। ਜਿਸਦਾ ਖਰਚਾ 10 ਤੋਂ 12 ਹਜ਼ਾਰ ਡਾਲਰ ਆ ਸਕਦਾ ਹੈ। ਜਿਹੜੇ ਟਰੱਕ 1994 ਅਤੇ 1995 ਦੇ ਹਨ ਉਹਨਾਂ ਨੂੰ 2016 ਤੱਕ ਕੁਝ ਵੀ ਨਹੀਂ ਕੀਤਾ ਜਾ ਸਕਦਾ।ਇਹਨਾਂ ਵਿਚ ਪੀ ਐਮ ਫਿਲਟਰ ਲਗਾਉਣ ਦੀ ਬਜਾਏ ਨਵਾਂ ਇੰਜਣ ਹੀ ਰੱਖਣਾ ਪਵੇਗਾ।ਜਿਹੜੇ ਟਰੱਕਾਂ ਵਿਚ 2010 ਦੇ ਇੰਜਣ ਹੋਣਗੇ ਉਹ ਸਦਾ ਬਹਾਰ ਹੀ ਰਹਿਣਗੇ।2007 ਦੇ ਇੰਜਣ 2023 ਤੱਕ ਵਾਜਬ ਹੋਣਗੇ। 


ਦੂਜੀ ਅਵਸਥਾ ਫੇਸ ਇਨ ਆਪਸ਼ਨ ਅਨੁਸਾਰ ਵੱਡੀਆਂ ਕੰਪਨੀਆਂ ਨੂੰ ਪੁਰਾਣੇ ਟਰੱਕਾਂ ਦੀ ਪ੍ਰਤੀਸ਼ਤਤਾ (ਟਰੱਕਾਂ ਦੀ ਗਿਣਤੀ) ਦੇ ਹਿਸਾਬ ਨਾਲ ਪੀ ਐਮ ਫਿਲਟਰ ਲਗਵਾਉਣੇ ਹੋਣਗੇ ਜਾਂ ਉਹਨਾਂ ਦੇ ਇੰਜਣਾਂ ਨੂੰ ਬਦਲਣਾ ਹੋਵੇਗਾ। ਕੰਪਨੀਆਂ ਨੂੰ ਆਪਣੇ ਟਰੱਕਾਂ ਦੀ ਜਾਣਕਾਰੀ ਜਨਵਰੀ 31, 2012 ਤੱਕ ਏ ਆਰ ਬੀ ਨੂੰ ਦੱਸਣਾ ਹੋਵੇਗਾ।









ਟਰੱਕਿੰਗ ਕੰਪਨੀਆਂ ਉਪਰ ਦਰਸਾਏ ਟੇਬਲਾਂ ਦਾ ਲਾਭ ਲੈ ਸਕਦੀਆਂ ਹਨ। ਹੋਰ ਵਧੇਰੇ ਜਾਣਕਾਰੀ ਲਈ ਤੁਸੀਂ ਵੈਬਸਾਈਟ ਾਾਾ|ੳਰਬ|ਚੳ|ਗੋਵ/ਦਇਸੲਲਟਰੁਚਕ ੋਰ ਏ ਆਰ ਬੀ ਹਾਟਲਾਈਨਾਂ (866) 6ਧੀਓਸ਼ਓਲ਼ (866-634-3735) ਤੇ ਕਾਲ ਕਰ ਸਕਦੇ ਹੋ|  ਜੇ ਕਿਸੇ ਹੋਰ ਭਾਸ਼ਾ ਵਿਚ ਉਪਰੋਕਤ ਦਸਤਾਵੇਜ਼ ਲੈਣਾ ਚਾਹੁੰਦੇ ਹੋ ਤਾਂ ਇਸ ਨੰਬਰ ਤੇ ਕਾਲ ਕਰੋ (866) 634-3735|






No comments:

Post a Comment